(seenews) ਅੰਮ੍ਰਿਤਸਰ, 5 ਦਸੰਬਰ : ਅੰਮ੍ਰਿਤਸਰ ‘ਚ ਹੋਏ ਹਾਰਟ ਆਫ ਏਸ਼ੀਆ ਸੰਮੇਲਨ ਵਿਚ ਮੁੱਖ ਮੁੱਦਾ ਅੱਤਵਾਦ ਨਾਲ ਮੁਕਾਬਲਾ ਕਰਨਾ ਰਿਹਾ। 2 ਦਿਨਾ ਦੇ ਇਸ ਸੰਮੇਲਨ ਮਗਰੋਂ ‘ਅੰਮ੍ਰਿਤਸਰ ਐਲਾਨਨਾਮਾ’ ਜਾਰੀ ਕੀਤਾ ਗਿਆ ਜਿਸ ਦੁਆਰਾ ਅੱਤਵਾਦੀ ਟਿਕਾਣਿਆਂ ਅਤੇ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪਸੀ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।
ਇਸ ਸੰਮੇਲਨ ਵਿਚ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਕਿਰਗਿਸਤਾਨ, ਇਰਾਨ, ਕੋਰੀਆ, ਤੁਰਕੀ, ਪਾਕਿਸਤਾਨ ਅਤੇ ਤੁਰਕਮੇਨਿਸਤਾਨ ਸਮੇਤ 45 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਉਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਅਰੁਣ ਜੇਤਲੀ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਭਾਰਤ ਅਫ਼ਗਾਨਿਸਤਾਨ ਵਿਚਾਲੇ ਰੇਲ ਤੇ ਸੜਕ ਮਾਰਗ ਰਾਹੀਂ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ 7ਵਾਂ ਹਾਰਟ ਆਫ ਏਸ਼ੀਆ ਸੰਮੇਲਨ ‘ਇੰਤਸਬੁਲ ਅਫ਼ਗਾਨਿਸਤਾਨ ਕੁਨੈਕਟੀਵਿਟੀ ਪ੍ਰਾਸੈੱਸ’ ਅਗਲੇ ਸਾਲ ਆਜਰਬਾਈਜ਼ਾਨ ਗਣਰਾਜ ਵਿਖੇ ਹੋਵੇਗਾ।
Amritsar, Heart of Asia, sixth annual conference in Amritsar, Arun Jaitley, Afghanistan

