(seenews) ਨਵੀਂ ਦਿੱਲੀ, 7 ਨਵੰਬਰ : ਕਲ੍ਹ ਰਾਤ ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਮੇ 3 ਦਿਨਾਂ ਯਾਤਰਾ ‘ਤੇ ਭਾਰਤ ਪਹੁੰਚੀ ਹੈ, ਜਿਸ ਦਾ ਉਦੇਸ਼ ਭਾਰਤ-ਬ੍ਰਿਟੇਨ ਦੇ ਸੰਬੰਧਾਂ ਨੂੰ ਮਜ਼ਬੂਤ ਕਰਨਾ, ਵਪਾਰ, ਨਿਵੇਸ਼ ਅਤੇ ਸੁਰੱਖਿਆ ਦੇ ਪ੍ਰਮੁੱਖ ਖੇਤਰਾਂ ‘ਚ ਵਿਕਾਸ ਕਰਨਾ ਹੈ।
ਅੱਜ ਉਹ ਭਾਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਥੇਰੇਸਾ ਅਤੇ ਮੋਦੀ ਵਲੋਂ ਭਾਰਤ-ਬ੍ਰਿਟੇਨ ਤਕਨਾਲੋਜੀ ਸੰਮੇਲਨ ਦਾ ਉਦਘਾਟਨ ਕੀਤਾ ਜਾਵੇਗਾ। ਲੰਡਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਥੇਰੇਸਾ ਨੇ ਕਿਹਾ ਕਿ ਅਸੀਂ ਭਾਰਤ ‘ਚ ਬ੍ਰਿਟੇਨ ਦੀਆਂ ਸਰਵੋਤਮ ਚੀਜ਼ਾਂ ਨੂੰ ਪ੍ਰੋਤਸਾਹਿਤ ਕਰਾਂਗੇ ਤੇ ਅਸੀਂ ਕਾਰੋਬਾਰ ਲਈ ਤਿਆਰ ਹਾਂ।
ਬ੍ਰਿਟੇਨ ਦੇ ਸੀਨੀਅਰ ਮੰਤਰੀ ਅਤੇ ਉਦਯੋਗਪਤੀਆਂ ਦਾ ਇੱਕ ਪ੍ਰਤੀਨਿਧੀ ਮੰਡਲ ਵੀ ਥੇਰੇਸਾ ਮੇ ਨਾਲ ਭਾਰਤ ਆਇਆ ਹੈ। ਉਹ ਮੰਗਲਵਾਰ ਨੂੰ ਕਰਨਾਟਕਾ ਦੇ ਮੁੱਖ-ਮੰਤਰੀ ਸਿੱਧਰਮੱਈਆ ਨਾਲ ਮੁਲਾਕਾਤ ਕਰਨਗੇ, ਜਿੱਥੇ ਕੁਝ ਤਕਨਾਲੋਜੀ ਆਯੋਜਨਾਂ ‘ਚ ਵੀ ਉਹ ਸ਼ਿਰਕਤ ਕਰਨਗੇ।
Britain PM, Theresa May, India Visit, British PM visit, UK