ਅੱਖਾਂ ਤੋਂ ਅਪਾਹਜ ਲੜਕੀ ਨੇ 12ਵੀਂ ਚੋਂ ਪ੍ਰਾਪਤ ਕੀਤੇ 96.6 ਫ਼ੀਸਦੀ ਅੰਕ
(seenews) ਤਾਮਿਲਨਾਡੂ, 29 ਮਈ: ਪੜਾਈ ਵਿਚ ਤਾਮਿਲਨਾਡੂ ਦੀ ਦਰਸ਼ਨਾ ਐਮ.ਵੀ. ਦੀਆਂ ਕੋਸ਼ਿਸ਼ਾਂ ਸਦਕਾ ਅੱਜ ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਉਸ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ ‘ਚੋਂ ਤੀਜਾ ਸਥਾਨ ‘ਤੇ ਹੈ| ਜਾਣਕਾਰੀ ਅਨੁਸਾਰ ਕ੍ਰਿਸ਼ਨਾਗੀਰੀ ਦੀ ਰਹਿਣ ਵਾਲੀ ਦਰਸ਼ਨਾ ਮਾਈਕ੍ਰੋ-ਕਰੋਨੀਆ ਤੋਂ ਪੀੜਿਤ ਹੈ, ਉਸ ਦੀ ਸੱਜੀ ਅੱਖ ਦੀ ਰੋਸ਼ਨੀ ਬਿਲਕੁਲ ਨਹੀਂ ਅਤੇ ਖੱਬੀ ਅੱਖ ਤੋਂ ਵੀ ਬਹੁਤ ਘੱਟ ਦਿਖਾਈ ਦਿੰਦਾ ਹੈ| ਇਸ ਬਿਮਾਰੀ ਤੋਂ ਪੀੜਿਤ ਹੋਣ ਕਰਕੇ ਉਸ ਨੂੰ ਮੈਗਨੀਫ਼ਾੲੀਂਗ ਗਲਾਸ ਦੀ ਵਰਤੋਂ ਕਰਨੀ ਪੈਂਦੀ ਹੈ| ਦਰਸ਼ਨਾ ਨੇਦਸਿਆ ਕਿ ਉਹ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹੈ| ਦਰਸ਼ਨਾ ਨੇ ਕਾਮਰਸ ਵਿਸ਼ਿਆਂ ‘ਚ 500 ਵਿਚੋਂ 483 ਅੰਕ ਪ੍ਰਾਪਤ ਕੀਤੇ ਹਨ|
Dharshana M V, Kerala, Krishnagiri, Tamil Nadu, CBSE Class XII, 99.6%