Icici ਬੈਂਕ ਨੇ ਤਾਇਨਾਤ ਕੀਤੇ ਰੋਬਟ
(See News), ਮੁੰਬਈ, 10 ਸਤੰਬਰ – ਦੇਸ਼ ਦੇ ਸਭ ਤੋਂ ਵੱਡੇ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਆਪਣੇ ਇੱਥੇ ਸਾਫਟਵੇਅਰ ਰੋਬਟ ਦੀ ਤੈਨਾਤੀ ਕੀਤੀ ਹੈ। ਬੈਂਕ ਨੇ ਦੱਸਿਆ ਕਿ ਇਹ ਰੋਬਟ ਬੈਂਕਿੰਗ ਨਾਲ ਜੁੜੇ 200 ਤੋਂ ਵਧ ਕੰਮਾਂ ਨੂੰ ਨਜਿੱਠਣਗੇ, ਜਿਸ ਨਾਲ ਗਾਹਕਾਂ ਦੇ ਕੰਮ ਆਸਾਨ ਹੋ ਜਾਣਗੇ। ਰੋਬਟ ਦੀ ਵਰਤੋਂ ਬੈਂਕ ਗਾਹਕਾਂ ਦੀ ਆਈ. ਡੀ. ਤਿਆਰ ਕਰਨ, ਪਤੇ ਅਤੇ ਮੋਬਾਇਲ ਨੰਬਰ ਅਪਡੇਟ ਕਰਨ, ਦੁਬਾਰਾ ਡੈਬਿਟ ਕਾਰਡ ਜਾਰੀ ਕਰਾਉਣ ਏ. ਟੀ. ਐੱਮ. ਨਾਲ ਜੁੜੀਆਂ ਮੁਸ਼ਕਿਲਾਂ ਸੁਲਝਾਉਣ ਲਈ ਕਰੇਗਾ। ਹਾਲਾਂਕਿ ਯੂ. ਬੀ. ਐੱਸ ਅਤੇ ਹੋਰ ਬੈਂਕਾਂ ਪਹਿਲਾਂ ਤੋਂ ਹੀ ਰੋਬਟ ਦੀ ਵਰਤੋਂ ਕਰ ਰਹੀਆਂ ਹਨ।
ਬੈਂਕ ਨੇ ਇਕ ਬਿਆਨ ‘ਚ ਕਿਹਾ ਕਿ ਅਸੀਂ ਦੇਸ਼ ਦੇ ਪਹਿਲੇ ਅਤੇ ਦੁਨੀਆ ਦੇ ਕੁਝ ਬੈਂਕਾਂ ‘ਚੋਂ ਇਕ ਹਾਂ, ਜਿਸ ਨੇ ਸਾਫਟਵੇਅਰ ਰੋਬਟਾਂ ਦੀ ਤੈਨਾਤੀ ਕੀਤੀ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਨੇ ਕਿਹਾ ਕਿ ਸਾਫਟਵੇਅਰ ਰੋਬਟਾਂ ਦੀ ਗਿਣਤੀ ਸਾਲ ਦੇ ਅਖੀਰ ਤਕ ਦੁਗਣੀ ਕਰਨ ਦਾ ਫੈਸਲਾ ਲੇ ਲਿਆ ਗਿਆ ਹੈ, ਜਿਸ ਤੋਂ ਬਾਅਦ ਇਨ੍ਹਾਂ ਦੀ ਗਿਣਤੀ 500 ਤੋਂ ਜ਼ਿਆਦਾ ਹੋ ਜਾਵੇਗੀ।
ਬੈਂਕ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸਮੇਂ ‘ਚ ਸਾਫਟਵੇਅਰ ਰੋਬਟ ਨਾਲ ਗਾਹਕਾਂ ਦੀ ਪ੍ਰਤੀਕਿਰਿਆ 60 ਫੀਸਦੀ ਦੀ ਕਮੀ ਆਵੇਗੀ ਅਤੇ 100 ਫੀਸਦੀ ਸਹੀ ਤਰੀਕੇ ਨਾਲ ਕੰਮ ਕੀਤਾ ਜਾ ਸਕੇਗਾ।
robot in icici bank, icici bank software robot.