(seenews) ਰੋਮ, 3 ਨਵੰਬਰ : ਅੱਜ ਸਵੇਰੇ ਮੱਧ ਇਟਲੀ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.0 ਮਾਪੀ ਗਈ। ਮੌਸਮ ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਪੇਰੂਗਿਆ ਤੋਂ 51.5 ਪੂਰਬ ਦੱਖਣੀ-ਪੂਰਬੀ ਇਲਾਕੇ ‘ਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਦੇ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਲੋਕ ਬਹੁਤ ਸਹਿਮੇ ਹੋਏ ਹਨ। ਇੱਕ ਹਫਤੇ ‘ਚ ਦੂਜੀ ਵਾਰ ਭੂਚਾਲ ਆਇਆ ਹੈ। ਪਹਿਲਾਂ ਆਏ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਹੋਇਆ ਸੀ। ਇਸ ਤੋਂ ਪਹਿਲਾਂ ਅਗਸਤ ਵਿਚ ਵੀ ਭੂਚਾਲ ਕਾਰਨ ਬਹੁਤ ਤਬਾਹੀ ਮਚੀ ਸੀ।
Central Italy, earthquake, Italy, earthquake as 5.0 magnitude tremor

