(seenews) ਅੰਮ੍ਰਿਤਸਰ, 28 ਅਪ੍ਰੈਲ: ਬੀਤੀ ਸ਼ਾਮ ਨੂੰ ਖਾਲਸਾ ਕਾਲਜ ਦੇ ਇੱਕ ਵਿਦਿਆਰਥੀ (ਹਰਪ੍ਰੀਤ ਸਿੰਘ) ਵੱਲੋਂ ਕਾਲਜ ਪ੍ਰਬੰਧਕਾਂ ਦੁਆਰਾ ਪ੍ਰੀਖਿਆ ਲਈ ਰੋਲ ਨੰਬਰ ਜਾਰੀ ਨਾ ਕੀਤੇ ਜਾਣ ‘ਤੇ ਖੁਦਕੁਸ਼ੀ ਕਰਨ ਮਗਰੋਂ ਰੋਸ ਧਰਨੇ ‘ਤੇ ਬੈਠੇ ਕਾਲਜ ਦੇ ਵਿਦਿਆਰਥੀਆਂ ਨੂੰ ਧਿਆਨ ਵਿਚ ਲਿਆਂਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਕਾਲਜ ਦੇ ਪ੍ਰਿੰਸੀਪਲ ਡਾ: ਮਹਿਲ ਸਿੰਘ, ਰਜਿਸਟਰਾਰ ਡਾ: ਦਵਿੰਦਰ ਸਿੰਘ ਅਤੇ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਰਣਦੀਪ ਕੌਰ ਬੱਲ ਵਿਰੁਧ ਧਾਰਾ 306 ਤਹਿਤ ਪਰਚਾ ਦਰਜ ਕੀਤਾ ਗਿਆ, ਪਰ ਵਿਦਿਆਰਥੀ ਇਸ ਤੋਂ ਸੰਤੁਸ਼ਟ ਨਹੀਂ ਅਤੇ ਉਨਾਂ ਪ੍ਰਿੰਸੀਪਲ ਸਮੇਤ ਬਾਕੀ ਜ਼ਿੰਮੇਵਾਰਾਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਰੱਖਿਆ ਗਿਆ।
ਦੂਜੇ ਪਾਸੇ ਪਤਾ ਲੱਗਾ ਹੈ ਕਿ ਲੈਕਚਰ ਘੱਟ ਹੋਣ ਦੇ ਚੱਲਦਿਆਂ ਕਾਲਜ ਪ੍ਰੁਬੰਧਕਾਂ ਵੱਲੋਂ ਰੋਕੇ ਰੋਲ ਨੰਬਰ ਪ੍ਰਾਪਤ ਕਰਨ ਲਈ ਇਸ ਵੇਲੇ ਕਾਲਜ ਦੇ 160 ਦੇ ਕਰੀਬ ਵਿਦਿਆਰਥੀ ਕੋਸ਼ਿਸਾਂ ਕਰ ਰਹੇ ਹਨ।
Khalsa College, AMRITSAR, BSc student, Harpreet Singh, suicide