ਨੋਟਬੰਦੀ ਕਰਕੇ ਪੇਟੀਐੱਮ ਨੂੰ ਮਿਲਿਆ ਵੱਡੀ ਕਮਾਈ ਦਾ ਮੌਕਾ
(seenews) ਮੁੰਬਈ, 18 ਨਵੰਬਰ : ਨੋਟਬੰਦੀ ਤੋਂ ਬਾਅਦ ਨਕਦੀ ਲੈਣ-ਦੇਣ ‘ਚ ਪ੍ਰੇਸ਼ਾਨੀ ਆਉਣ ਕਰਕੇ ਪੇਟੀਐੱਮ ਲਈ ਇਹ ਕਮਾਈ ਦਾ ਵੱਡਾ ਮੌਕਾ ਹੈ। ਅਲੀਬਾਬਾ ਸਮਰਥਤ ਭੁਗਤਾਨ ਮੰਚ ਦੁਆਰਾ ਪਿਛਲੇ 6 ਦਿਨਾਂ ‘ਚ 2.5 ਕਰੋੜ ਆਫਲਾਈਨ ਲੈਣ-ਦੇਣ ਹੋਏ ਹਨ।
ਪੇਟੀਐੱਮ ਵਲੋਂ ‘ਨੀਅਰ-ਬਾਈ’ ਨਾਮਕ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਥੇ ਲੋਕ ਦੁਕਾਨਾਂ ਲੱਭ ਕੇ ਡਿਜੀਟਲ ਵਾਲਿਟ ਤੋਂ ਭੁਗਤਾਨ ਕਰ ਸਕਣਗੇ। ਪੇਟੀਐੱਮ ਦਾ ਟੀਚਾ 8 ਲੱਖ ਵਿਕਰੇਤਾਵਾਂ ਨੂੰ ਇਸ ਸਹੂਲਤ ਨਾਲ ਜੋੜਨ ਦਾ ਹੈ। ਹੁਣ ਤੱਕ 2 ਲੱਖ ਵਪਾਰੀਆਂ ਨੂੰ ਜੋੜਿਆ ਗਿਆ ਹੈ।
Paytm, Mumbai Metro, Paytm, journeys, tickets through Paytm