ਉੜੀਸਾ : ਪੁਲ ਦੇ ਹੇਠ ਡਿੱਗੀ ਬੱਸ, 20 ਮੌਤਾਂ
(See News), ਉੜੀਸਾ, 10 ਸਤੰਬਰ – ਉੜੀਸਾ ਦੇ ਅੰਗੁਲ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪੁਲ ਦੇ ਹੇਠ ਡਿੱਗ ਗਈ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਅੰਗੁਲ ਜ਼ਿਲ੍ਹੇ ਦੇ ਪਰੁਨਾ ਮਨਿਤਰੀ ਵਿੱਚ ਉਸ ਸਮੇਂ ਹੋਇਆ ਜਦੋਂ ਬੱਸ ਡਰਾਈਵਰ ਨੇ ਸੰਤੁਲਨ ਖੋਹ ਦਿੱਤਾ ਜਿਸ ਕਰਕੇ ਬੱਸ 50 ਫੁੱਟ ਉੱਚੇ ਪੁਲ ਤੋਂ ਹੇਠ ਡਿੱਗ ਗਈ। ਇਸ ਘਟਨਾ ਦੇ ਇੱਕ ਪ੍ਰਤੱਖਦਰਸ਼ੀ ਦਾ ਕਹਿਣਾ ਹੈ ਕਿ ਡਰਾਈਵਰ ਫੋਨ ‘ਤੇ ਗੱਲ ਕਰ ਰਿਹਾ ਸੀ। ਤ ਇੱਕ ਸਾਈਕਲ ‘ਤੇ ਸਵਾਰ ਬੱਚਾ ਅੱਗੇ ਆ ਗਿਆ। ਇਸ ਨਾਲ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪੁਲ ਦੀ ਰੇਲਿੰਗ ਤੋੜ ਕੇ ਹੇਠ ਡਿੱਗ ਗਈ। ਜ਼ਿਲ੍ਹਾ ਕਲੈਕਟਰ ਅਨਿਲ ਸਾਮਲ ਨੇ ਕਿਹਾ ਕਿ ਬੌਧ ਤੋਂ ਅਥਮਲਿਕ ਜਾ ਰਹੀ ਇਸ ਬੱਸ ਵਿੱਚ 50 ਯਾਤਰੀ ਸਵਾਰ ਸਨ। ਸੀਨੀਅਰ ਪੁਲਿਸ ਅਧਿਕਾਰੀ ਕੇ.ਬੀ. ਸਿੰਘ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਉੜੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਜ਼ਖਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ।
Bus Accident, odisha,Pul De Hetha Diggi Bus, 20 Moata