ਸਰਕਾਰ ਨੇ ਕਿਹਾ ਹੈ ਕਿ ਦੱਖਣੀ ਕੋਰੀਆ ਨੇ ਸ਼ੁੱਕਰਵਾਰ ਨੂੰ ਅਪਣਾ ਪੰਜਵਾਂ ਪਰਮਾਣੂ ਪ੍ਰੀਖਣ ਕਰ ਲਿਆ ਹੈ। ਇਸੇ ਪ੍ਰੀਖਣ ਦੇ ਕਾਰਨ ਉਥੇ 5.3 ਦਾ ਭੂਚਾਲ ਵੀ ਮਹਿਸੂਸ ਕੀਤਾ ਗਿਆ ਹੈ। ਰਿਪੋਰਟ ਦੇ ਅਨੁਸਾਰ ਭੂਚਾਲ ਦੇ ਝਟਕਿਆਂ ਦੀ ਤਬੀਰਤਾ 0030 ਜੀਐਮਟੀ ‘ਤੇ ਦਰਜ ਕੀਤੀ ਗਈ ਸੀ।
ਉਤਰ ਕੋਰੀਆ ‘ਚ ਭੂਚਾਲ ਦੇ ਝਟਕੇ
ਸਿਓਲ, 9 ਸਤੰਬਰ – ਦੱਖਣੀ ਕੋਰੀਆ ਦੀ ਸਮਚਾਰ ਏਜੰਸੀ ਯੋਨਹਾਪ ਦੇ ਅਨੁਸਾਰ ਸ਼ੁੱਕਰਵਾਰ ਨੂੰ ਉਤਰ ਕੋਰੀਆ ਦੇ ਪਰਮਾਣੂ ਸਥਾਨ ਦੇ ਆਲੇ ਦੁਆਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਅਜਿਹੇ ਵਿਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਝਟਕਿਆਂ ਦੇ ਕਾਰਨ ਉਤਰ ਕੋਰੀਆ ਦੁਆਰਾ ਕੀਤਾ ਗਿਆ ਪਰਮਾਣੂ ਪ੍ਰੀਖਣ ਹੈ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਅਲੱਗ ਥਲੱਗ ਪਏ ਉਤਰ ਕੋਰੀਆ ਦਾ ਪੰਜਵਾਂ ਪਰਮਾਣੂ ਪ੍ਰੀਖਣ ਹੋਵੇਗਾ।