(seenews) 17 ਫ਼ਰਵਰੀ : ਜੀਵਨ ਦੇ ਹਰ ਮੋੜ ‘ਤੇ ਉਮਰ ਵਧਣ ਦੇ ਨਾਲ ਪੌਸ਼ਟਿਕਤਾ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਸਮੱਸਿਆਵਾਂ ਆਉਂਦੀਆਂ ਹਨ। ਕਈ ਬਦਲਾਅ ਵੀ ਆਉਂਦੇ ਹਨ ਜਿਵੇਂ ਕਿ ਸਰੀਰ ਦੇ ਆਕਾਰ ਵਿਚ ਬਦਲਾਅ ਆ ਕੇ ਸਰੀਰਕ ਸਰਗਰਮੀਆਂ ਵਿਚ ਘਾਟ ਅਤੇ ਖਾਨਪਾਨ ਵਿਚ ਘੱਟ ਰੁਚੀ ਆਦਿ। ਇਹ ਸਭ ਤਬਦੀਲੀਆਂ ਵੱਡੀ ਉਮਰ ਦੇ ਲੋਕਾਂ ਨੂੰ ਜ਼ਰੂਰ ਪੌਸ਼ਟਿਕਤਾ ਪ੍ਰਦਾਨ ਕਰਨ ਵਿਚ ਰੁਕਾਵਟ ਬਣਦੀਆਂ ਹਨ।
ਵਧਦੀ ਉਮਰ ਵਿਚ ਚੰਗੀ ਅਤੇ ਸੰਤੁਲਿਤ ਖੁਰਾਕ ਲੈਣ ਨਾਲ ਆਸਿਟਓਪੋਰੋਸਿਸ, ਉੱਚ ਖੂਨ ਦਬਾਅ, ਦਿਲ ਦੇ ਰੋਗ ਅਤੇ ਕਈ ਕਿਸਮ ਦੇ ਕੈਂਸਰ ਹੋਣ ਦਾ ਖ਼ਤਰਾ ਟਲ ਜਾਂਦਾ ਹੈ ਪਰ ਬੁਢਾਪੇ ਵਿਚ ਪੌਸ਼ਟਿਕਤਾ ਦੀ ਜ਼ਰੂਰਤਾਂ ਨੂੰ ਪਹਿਲ ਦੇਣੀ ਜ਼ਰੂਰ ਹੈ। ਖੋਜ ਦੇ ਅਧਾਰ ‘ਤੇ ਬੁਢਾਪੇ ਵਿਚ ਸਭ ਤੋਂ ਵੱਡੀ ਸਮੱਸਿਆ ਕੁਪੋਸ਼ਣ ਦੀ ਹੁੰਦੀ ਹੈ। ਕੁਪੋਸ਼ਣ ਕਰਕੇ ਮੌਤ ਦੀ ਦਰ ਵਿਚ ਵਾਧਾ, ਹਸਪਤਾਲਾਂ ਵਿਚ ਜ਼ਿਆਦਾ ਸਮਾਂ ਬਿਤਾਉਣਾ ਅਤੇ ਹੋਰ ਕਈ ਸਮੱਸਿਆਵਾਂ ਹੁੰਦੀਆਂ ਹਨ।
ਇਸ ਦੇ ਨਾਲ ਹੀ ਸੰਕ੍ਰਮਣ, ਅਨੀਮੀਆ, ਚਮੜੀ ਦੀ ਸਮੱਸਿਆਵਾਂ, ਕਮਜ਼ੋਰੀ, ਚੱਕਰ ਆਉਣਾ ਅਤੇ ਖੂਨ ਵਿਚ ਇਲੈਕਟ੍ਰੋਲਾਈਟ ਅਸੰਤੁਲਨ ਹੁੰਦਾ ਹੈ। ਕੁਪੋਸ਼ਣ 2 ਤਰ੍ਹਾਂ ਦਾ ਹੁੰਦਾ ਹੈ-ਜ਼ਿਆਦਾ ਪੋਸ਼ਣ ਜਾਂ ਘੱਟ ਪੋਸ਼ਣ। ਜਦੋਂ ਜ਼ਰੂਰੀ ਭੋਜਨ ਨਹੀਂ ਲਿਆ ਜਾਂਦਾ ਤਾਂ ਇਸ ਨੂੰ ਘੱਟ ਪੌਸ਼ਟਿਕਤਾ ਕਿਹਾ ਜਾਂਦਾ ਹੈ। ਬਜ਼ੁਰਗ ਜਿਨ੍ਹਾਂ ਨੂੰ ਰੂਮੇਟਾਈਡ ਆਰਥਰਾਈਟਿਸ, ਦਿਲ ਦੇ ਰੋਗ, ਕੈਂਸਰ, ਅੰਗਾਂ ਦਾ ਕੰਮ ਕਰਨਾ ਬੰਦ ਕਰਨਾ ਆਦਿ ਸਮੱਸਿਆਵਾਂ ਹੋਣ, ਉਨ੍ਹਾਂ ਵਿਚ ਵਜ਼ਨ ਦੀ ਭਾਰੀ ਘਾਟ ਹੋ ਸਕਦੀ ਹੈ। ਕਈ ਵਾਰ ਉਮਰ ਦੇ ਨਾਲ ਲੋਕਾਂ ਦੀਆਂ ਸਰੀਰਕ ਸਰਗਰਮੀਆਂ ਤਾਂ ਘੱਟ ਹੋ ਜਾਂਦੀਆਂ ਹਨ ਪਰ ਉਨ੍ਹਾਂ ਦੇ ਖਾਣ ਦੀਆਂ ਆਦਤਾਂ ਪਹਿਲਾਂ ਵਾਲੀਆਂ ਹੀ ਰਹਿੰਦੀਆਂ ਹਨ। ਇਸ ਵਜ੍ਹਾ ਨਾਲ ਜ਼ਿਆਦਾ ਪੋਸ਼ਣ ਹੋ ਜਾਂਦਾ ਹੈ। ਵਜ਼ਨ ਵਧਣ ਨਾਲ ਦਿਲ ਦਾ ਰੋਗ, ਆਰਥਰਾਈਟਿਸ ਅਤੇ ਸ਼ੂਗਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜ਼ਿਆਦਾ ਭੋਜਨ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਠੀਕ ਪੋਸ਼ਣ ਨਹੀਂ ਮਿਲਦਾ। ਬਜ਼ੁਰਗਾਂ ਵੱਲੋਂ ਭੋਜਨ ਵਿਚ ਚਰਬੀ ਦੇ ਜ਼ਿਆਦਾ ਸੇਵਨ ਨਾਲ ਕੋਲੋਨ ਦਾ ਕੈਂਸਰ, ਪੈਂਕ੍ਰਿਆਜ਼ ਅਤੇ ਪ੍ਰੋਸਟੇਟ ਦੀ ਸਮੱਸਿਆ ਹੋ ਸਕਦੀ ਹੈ।
ਭੋਜਨ ਨਾਲ ਜੁੜੀਆਂ ਹੋਰ ਬਿਮਾਰੀਆਂ ਵਿਚ ਕਾਰਡੀਓਵੈਸਕੂਲਰ ਅਤੇ ਸੈਰੇਬ੍ਰੋਵੈਸਕੁਲਰ ਨੁਕਸ, ਸ਼ੂਗਰ ਅਤੇ ਆਸਿਟਓਪੋਰੋਸਿਸ ਵੀ ਸ਼ਾਮਿਲ ਹਨ। ਮਾਈਕ੍ਰੋ ਪੋਸ਼ਕ ਤੱਤ ਸਾਨੂੰ ਸਿਹਤਮੰਦ ਰੱਖਦੇ ਹਨ ਅਤੇ ਛੂਤ ਦੇ ਰੋਗਾਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਬਜ਼ੁਰਗਾਂ ਵਿਚ ਘੱਟ ਖਾਣ ਜਾਂ ਇਕ ਵਰਗਾ ਖਾਣਾ ਲਗਾਤਾਰ ਖਾਂਦੇ ਰਹਿਣ ਨਾਲ ਮਾਈਕ੍ਰੋ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਉਮਰ ਵਧਣ ਦੇ ਨਾਲ ਰੋਗ ਪ੍ਰਤੀਰੋਧੀ ਤਾਕਤ ਘੱਟ ਹੋ ਜਾਂਦੀ ਹੈ ਜਿਸ ਨਾਲ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ। ਜੇਕਰ ਸਮੇਂ ਰਹਿੰਦੇ ਠੀਕ ਸਾਵਧਾਨੀਆਂ ਨਾ ਵਰਤੀਆਂ ਜਾਣ ਤਾਂ ਔਸਤਨ ਉਮਰ ਵਿਚ ਵਾਧੇ ਨਾਲ ਲੋਕਾਂ ਨੂੰ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਬਿਮਾਰੀਆਂ ਵਿਚ ਬਿਤਾਉਣਾ ਪੈ ਸਕਦਾ ਹੈ। ਘੱਟ ਸੈਚੁਰੇਟਡ ਫੈਟ ਅਤੇ ਟ੍ਰਾਂਸਫੈਡ ਚਾਕਲੇਟ, ਕੁਕੀਜ਼, ਚਿਪਸ, ਪੇਸਟ੍ਰੀਜ਼ ਆਦਿ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ। ਸਰੀਰ ਵਿਚ ਪਾਣੀ ਦੀ ਮਾਤਰਾ, ਪਾਚਨ ਅਤੇ ਖੂਨ ਦਾ ਘਨਤਵ ਬਣਾਈ ਰੱਖਣ ਦੇ ਲਈ ਪਾਣੀ ਪੀਂਦੇ ਰਹੋ। ਮਿੱਠੇ ਦੇ ਸ਼ੌਕੀਨ ਦਹੀਂ ਦੇ ਨਾਲ ਤਾਜ਼ਾ ਫਲ ਅਤੇ ਸੰਪੂਰਨ ਅਨਾਜ ਵਾਲੇ ਫਲ ਖਾ ਸਕਦੇ ਹਨ। ਉਮਰ ਵਧਣ ਦੇ ਨਾਲ ਜ਼ਿਆਦਾ ਨਮਕ ਵਾਲੇ ਭੋਜਨ ਨਾ ਲਓ, ਪੌਸ਼ਟਿਕ ਤੱਤਾਂ ਵਾਲੇ ਭੋਜਨ ਲੈਣੇ ਜ਼ਰੂਰੀ ਹਨ। ਜ਼ਖ਼ਮਾਂ ਅਤੇ ਟੁੱਟੀ ਹੱਡੀ ਦੇ ਠੀਕ ਹੋਣ ਅਤੇ ਹੋਰ ਸਮੱਸਿਆਵਾਂ ਮੌਕੇ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਪੈਂਦੀ ਹੈ। ਤੰਤੂਆਂ ਦੀ ਸੰਘਣਤਾ ਬਣਾਈ ਰੱਖਣ, ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਰੋਗ ਪ੍ਰਤੀਰੋਧੀ ਤਾਕਤ ਨੂੰ ਕਾਇਮ ਰੱਖਣ ਲਈ ਭੋਜਨ ਪ੍ਰੋਟੀਨ ਲੈਂਦੇ ਰਹਿਣਾ ਚਾਹੀਦਾ। ਉਮਰ ਵਧਣ ਨਾਲ ਫ੍ਰੈਂਡਲੀ ਬੈਕੀਟੀਰੀਆ ਪਾਚਨ ਤੰਤਰ ਤੋਂ ਘੱਟ ਹੋ ਜਾਂਦੇ ਹਨ। ਇਸ ਨਾਲ ਪਾਚਨ ਤੰਤਰ ਦੇ ਸੰਕ੍ਰਮਣ ਹੋਰ ਗੜਬੜੀਆਂ ਦੀਆਂ ਸਮੱਸਿਆ ਹੋ ਸਕਦੇ ਹਨ। ਇਸ ਲਈ ਬੁਢਾਪੇ ਦੌਰਾਨ ਭੋਜਨ ਵਿਚ ਸਿਹਤਮੰਦ ਬੈਕਟੀਰੀਆ ਵਾਲੇ ਤੱਤ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ।
Health, Tips, In Old age, our health