ਯੁਵਰਾਜ ਨੇ ਕਬੱਡੀ ਲਈ ‘ਕ੍ਰਾਉਡ ਫੰਡਿੰਗ’ ਪ੍ਰੋਜੈਕਟ ‘ਚ ਦਿੱਤੇ 5 ਲੱਖ ਰੁਪਏ
(seenews) ਨਵੀਂ ਦਿੱਲੀ, 9 ਨਵੰਬਰ : ਭਾਰਤ ਦੇ ਕ੍ਰਿਕਟਰ ਯੁਵਰਾਜ ਸਿੰਘ ਨੇ ਰਾਸ਼ਟਰੀ ਪੁਰਸ਼ ਟੀਮ ਵਲੋਂ ਕਬੱਡੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕਬੱਡੀ ਨੂੰ ਹੁੰਗਾਰਾ ਦਿੰਦਿਆਂ ‘ਕ੍ਰਾਉਡ ਫੰਡਿੰਗ’ ਪ੍ਰੋਜੈਕਟ ‘ਚ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਦੀ ਵਰਤੋਂ ਉਭਰਦੇ ਹੋਏ ਨਵੇਂ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਕਬੱਡੀ ਦੇ ਵਿਕਾਸ ਲਈ ਕੀਤੀ ਜਾਵੇਗੀ।
ਯੁਵਰਾਜ ਨੇ ਕਿਹਾ ਕਿ ਕਬੱਡੀ ਲਈ ਕੁਝ ਕਰਨ ਦਾ ਇਹ ਸਹੀ ਸਮਾਂ ਹੈ ਜਦੋਂ ਅਸੀਂ ਕਬੱਡੀ ਵਿਸ਼ਵ ਕੱਪ ਜਿੱਤਿਆ ਹੈ। ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣਨ ਵਾਲੇ ਖਿਡਾਰੀ ਹੋਣ ਦੇ ਤੌਰ ‘ਤੇ ਉਹ ਕਬੱਡੀ ਦੇ ਵਿਕਾਸ ਤੇ ਖਿਡਾਰੀਆਂ ਨੂੰ ਇਸ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਲਈ ਇਹ ਯੋਗਦਾਨ ਦੇਣਾ ਚਾਹੁੰਦੇ ਹਨ।
Yuvraj Singh, crowd-funding project, kabaddi, Yuvraj Singh contribute 5 lakh, Indian cricketer, India